ਜ ਜਗਜਜਗਹਹ ਜ਼ਗਤਾਰ ਕਾਵਿ ਦਾ ਵਿਚਾਰਧਾਰਕ ਅਧਿਐਨ
Abstract
ਡਾ। ਜਗਤਾਰ ਪੰਜਾਬੀ ਸ਼ਾਇਰੀ ਦਾ ਜਾਣਿਆ ਪਹਿਚਾਣਿਆ ਨਾਮ ਹੈ। ਉਸਦੀ ਪਹਿਚਾਣ ਸਮਰੱਥ ਗ਼ਜਲਗੋ ਦੇ ਤੌਰ ’ਤੇ ਪਰ ਉਸਨੇ ਪੂਰੀ ਸਮਰੱਥਾ ਨਾਲ ਤਾਕਤਵਰ ਕਾਵਿ ਰਚਨਾਵਾਂ ਵੀ ਲਿਖੀਆਂ ਹਨ। ਪੰਜਾਬੀ ਸਾਹਿਤ ਵਿਚ ਜਿੰਨ੍ਹੀਆਂ ਵੀ ਧਾਰਾਵਾਂ ਚੱਲੀਆਂ ਹਨ ਡਾ। ਜਗਤਾਰ ਉਸਦਾ ਗਵਾਹ ਰਿਹਾ ਹੈ। ਭਾਵੇਂ ਪ੍ਰਗਤੀਵਾਦੀ ਲਹਿਰ ਹੋਵੇ, ਪ੍ਰਯੋਗਸ਼ੀਲ ਲਹਿਰ ਹੋਵੇ ਜਾਂ ਜੁਝਾਰਵਾਦੀ ਲਹਿਰ। ਜਗਤਾਰ ਅਨੁਸਾਰ ਉਸਨੇ ਆਪਣੇ ਦਿਮਾਗ ਤੇ ਕੇ ਜ਼ੋਰ ਦੇ ਕਵਿਤਾ ਨਹੀਂ ਰਚੀ ਸਗੋਂ ਕਵਿਤਾ ਉਸਦੇ ਪਾਸ ਚੱਲ ਕੇ ਆਉਂਦੀ ਰਹੀ ਹੈ। ਇਸ ਲਈ ਉਹ ਵਕਤੀ ਕਾਵਿ ਉਬਾਲ ਤੋਂ ਬਚਿਆ ਰਿਹਾ ਹੈ। ਅਜ਼ਾਦੀ ਤੋਂ ਕੋਈ ਬਾਰ੍ਹਾਂ ਕੁ ਵਰ੍ਹੇ ਪਹਿਲਾਂ ਜਿਲ੍ਹਾਂ ਜਲੰਧਰ ਦੇ ਪਿੰਡ ਰਾਜਗੋਮਾਲ ਵਿਖੇ 23 ਮਾਰਚ 1935 ਨੂੰ ਡਾ। ਜਗਤਾਰ ਦਾ ਜਨਮ ਹੋਇਆ। ਆਪ ਦੀ ਮਾਤਾ ਦਾ ਨਾਮ ਗੁਰਚਰਨ ਕੌਰ ਅਤੇ ਨੱਥਾ ਸਿੰਘ ਦੇ ਘਰ ਹੋਇਆ।