ਪਾਲੀ ਭੁਪਿੰਦਰ ਦੇ ਨਾਟਕਾਂ ਵਿੱਚ ਅਸੁਖਾਵੇਂ ਔਰਤ- ਮਰਦ ਸਬੰਧ

Authors

  • Gurbhej Singh

Abstract

ਪਾਲੀ ਭੁਪਿੰਦਰ ਸਿੰਘ ਪੰਜਾਬੀ ਨਾਟ-ਪ੍ਰੇਪਰਾ ਦੀ ਚੌਥੀ ਪੀੜ੍ਹੀ ਦੇ ਪ੍ਰਮੁੱਖ ਨਾਟਕਕਾਰਾਂ ਵਿੱਚੋ ਇੱਕ ਨਾਮਵਰ ਹਸਤਾਖਰ ਹੈ । ਉਹ ਆਪਣੇ ਨਾਟਕਾਂ ਵਿੱਚ ਮੱਨੁਖੀ ਰਿਸ਼ਤਿਆ ਦੀਆਂ ਅਨੰਤ ਪਰਤਾਂ ਵਿੱਚ ਖੋਲ੍ਹਦਾ ਹੈ । ਮੱਨੁਖੀ ਰਿਸ਼ਤਿਆ ਵਿੱਚ ਆ ਰਹੀ ਗਿਰਾਵਟ  ਤੇ ਟੁੱਟ – ਭੱਜ ਤੇ ਰਿਸ਼ਤਿਆਂ ਦੀ ਦਵੰਦਾਤਮਕ ਸਥਿਤੀ ਆਦਿ ਸਬੰਧੀ ਵਿਸ਼ੇ ਉਸ ਦੇ ਨਾਟਕਾਂ ਵਿੱਚ ਪ੍ਰੱਮੁਖ ਰੱਖਦੇ ਹਨ ਇਸ ਤੋ ਇਲਾਵਾ ਨਾਰੀ ਸੰਵੇਦਨਾ , ਨਾਰੀ ਚੇਤਨਾ , ਔਰਤ ਦੀ ਵਰਤਮਾਨ ਸਥਿਤੀ , ਔਰਤ – ਮਰਦ ਦੇ ਅਸੁਖਾਵੇਂ ਸੰਬੰਧ  ਵਿਸ਼ੇ ਉਸ ਦੇ ਨਾਟਕਾਂ ਦਾ ਕੇਂਦਰ ਬਿੰਦੂ ਹੁੰਦੇ ਹਨ । ਮਨੁੱਖੀ ਮਨਾਂ ਦੇ ਅੰਦਰ ਝਾਤੀ ਪਾਉਣ ਵਾਲਾ ਉਹ ਸਫ਼ਲ ਨਾਟਕਾਰਾਂ ਹੈ । ਉਸ ਦੇ ਵਧੇਰੇ ਨਾਟਕ ਮਨੁੱਖੀ ਮਨ ਦੇ ਚੇਤਨ – ਅਵਚੇਤਨ ਪਾਸਾਰਾਂ ਨਾਲ ਸੰਵਾਦ ਰਚਾਉਦੇ ਪ੍ਰਤੀਤ ਹੁੰਦੇ ਹਨ । ਮਨੁੱਖੀ ਰਿਸ਼ਤਿਆ ਜਿਨ੍ਹਾਂ ਵਿੱਚੋ ਵਿਸ਼ੇਸ਼ ਤੌਰ ਤੇ ਔਰਤ – ਮਰਦ ਦੇ ਆਪਸੀ ਰਿਸ਼ਤਿਆਂ ਨੂੰ ਸਮਝਣ ਸਮਝਾਉਣ ਤੇ ਪੇਸ਼ ਕਰਨ ਵਿੱਚ ਉਸ ਦੀ ਖੂਬੀ ਹੈ । ਪਾਲੀ  ਭੁਪਿੰਦਰ ਦੇ ਨਾਟਕ ਸਮਕਾਲੀ ਮਨੁੱਖ ਤੇ ਸਮਾਜ , ਮਨੁੱਖ ਤੇ ਮਨੁੱਖ ਦੇ ਆਪਸੀ ਰਿਸਤਿਆਂ ਤੇ ਔਰਤ – ਮਰਦ ਦੇ ਰਿਸ਼ਤਿਆ ਨੂੰ ਸਮਝਣ ਹਿੱਤ ਮਹੱਤਵਪੂਰਨ ਨੂੰ ਯੋਗਦਾਨ ਪਾਉਦੇ ਹਨ । ਰਿਸ਼ਤਿਆਂ ਦੇ ਵਿਭਿੰਨ ਸਮੀਕਰਨਾਂ ਨੂੰ ਸਮਝਣ  ਹਿੱਤ ਉਸ ਦੇ ਕੁੱਝ ਚੋਣਵੇਂ ਨਾਟਕਾਂ ਦੇ ਅਧਿਐਨ ਇਸ ਹੱਥਲੇ ਖੋਜ ਪਰਚੇ ਵਿੱਚ ਕੀਤਾ ਜਾਵੇਗਾ ।

Downloads

Download data is not yet available.

References

ਪਾਲੀ ਭੁਪਿੰਦਰ ਸਿੰਘ , ਤੁਹਾਨੂੰ ਕਿਹੜਾ ਰੰਗ ਪਸੰਦ ਹੈ । ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ , ਲੁਧਿਆਣਾ ,2015, ਪੰਨਾ 51

ਉਹੀ , ਪੰਨਾ 60

ਪਾਲੀ ਭੁਪਿਂਦਰ ਸਿੰਘ , ਘਰ ਘਰ , ਚੇਤਨਾ ਪ੍ਰਕਾਸ਼ਨ,ਪੰਜਾਬੀ ਭਵਨ , ਲੁਧਿਆਣਾ , 2008 ਪੰਨਾ 33

ਉਹੀ , ਪੰਨਾ 14

ਪਾਲੀ ਭੁਪਿੰਦਰ ਸਿੰਘ , ਰਾਤ ਚਾਨਈ , ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ , ਲ਼ੁਧਿਆਣਾ , 2008, ਪੰਨਾ 28

Additional Files

Published

10-07-2021

How to Cite

Gurbhej Singh. (2021). ਪਾਲੀ ਭੁਪਿੰਦਰ ਦੇ ਨਾਟਕਾਂ ਵਿੱਚ ਅਸੁਖਾਵੇਂ ਔਰਤ- ਮਰਦ ਸਬੰਧ. Vidhyayana - An International Multidisciplinary Peer-Reviewed E-Journal - ISSN 2454-8596, 6(6). Retrieved from https://j.vidhyayanaejournal.org/index.php/journal/article/view/37