ਹਰਜੀਤ ਅਟਵਾਲ ਦੇ ਨਾਵਲਾਂ ਵਿੱਚ ਪਰਵਾਸ ਦੇ ਮਸਲੇ
Abstract
ਹਰਜੀਤ ਅਟਵਾਲ ਦੇ ਨਾਵਲਾਂ ‘ਵਨ-ਵੇਅ’, ‘ਰੇਤ’, ‘ਸਵਾਰੀ’, ‘ਸਾਊਥਾਲ’, ‘ਬ੍ਰਿਿਟਸ਼ -ਬੋਰਨ ਦੇਸੀ’ ‘ਗੀਤ’ ‘ਮੰੁਦਰੀ ਡੌਟ ਕੌਮ’ ਆਦਿ ਨਾਵਲਾਂ ਜਿਹਨਾਂ ਵਿੱਚ ਨਸਲੀ ਵਿਤਕਰਾ, ਭੂ-ਹੇਰਵਾ, ਸੱਭਿਆਚਾਰਕ ਤਣਾਓ ਆਦਿ ਪਰਿਸਥਿਤੀਆਂ ਦਾ ਵਿਸ਼ਾ ਵਸਤੂ ਬਣਾਇਆ ਗਿਆ ਹੈ। ਪਰਵਾਸੀ ਸਮਾਜ ਵਿੱਚ ਵਿੱਚਰਦੇ ਪ੍ਰਵਾਸੀ ਭੂ-ਹੇਰਵੇ, ਪੀੜ੍ਹੀ ਪਾੜ੍ਹਾ, ਪਛਾਣ ਦੀ ਸਮੱਸਿਆ, ਜੀਵਨ ਪੱਧਰ ਦੀਆ ਸਮੱਸਿਆਵਾਂ ਜਿਹਨਾਂ ਵਿੱਚ ਕਾਰ-ਵਿਹਾਰ, ਖਾਣ-ਪਹਿਨਣ, ਰਸਮੋ-ਰਿਵਾਜ ਨਾਲ ਹੈ ਹਰੇਕ ਵਿਅਕਤੀ ਨਾਲ ਜੁੜਿਆ ਹੁੰਦਾ ਹੈ । ਜਿਹਨਾਂ ਵਿੱਚ ਬੱਚਿਆਂ ਪ੍ਰਤੀ ਸਮੱਸਿਆਵਾਂ, ਵਿਆਹ ਸਬੰਧੀ ਸਮੱਸਿਆਵਾਂ, ਪਰਿਵਾਰਿਕ ਰਿਸ਼ਤਿਆਂ ਦੀ ਟੁੱਟ-ਭੱਜ ਆਦਿ ।ਨਸਲੀ ਵਿਤਕਰੇ ਕਾਰਨ ਪ੍ਰਵਾਸੀ ਮਨੁੱਖ ਸੁµਗੜਨ ਲਈ ਮਜ਼ਬੂਰ ਹਨ।ਪਰਵਾਸੀਆਂ ਦੀ ਪਹਿਲੀ ਪੀੜ੍ਹੀ ਦੇ ਮਾਪੇ ਇਸ ਗੱਲ ਲਈ ਵੀ ਦੁੱਚਿਤੀ ਹਨ, ਕਿ ਬੱਚਿਆ ਦੇ ਵਿਆਹ ਇੰਡੀਆ ਵਿੱਚ ਕੀਤੇ ਜਾਣੇ ਜਾਂ ਫਿਰ ਵਲੈਤ ਵਿੱਚ ਹੀ ਕਈ ਵਾਰ ਉਹ ਸੋਚਦੇ ਹਨ ਕਿ ਇੱਥੇ ਦੇ ਬੱਚੇ ਇੰਡੀਆ ਦੇ ਮੁੰਡੇ ਕੁੜੀਆਂ ਨੂੰ ਸਮਝ ਨਹੀਂ ਸਕਣਗੇ ਤੇ ਨਾ ਹੀ ਉਹ ਇੱਥੇ ਆ ਕੇ ਇਹਨਾਂ ਨੂੰ ਸਮਝਣਗੇ । ਪਰ ਕਈ ਵਾਰ ਬੱਚਿਆਂ ਦੀ ਖੁੱਲੀ ਆਜ਼ਾਦੀ ਦੇਖ ਕੇ ਮਾਪੇ ਆਪਣੇ ਬੱਚਿਆਂ ਦੇ ਵਿਆਹ ਆਪਣੇ ਹੀ ਮੂਲ ਦੇਸ਼ ਕਰਨ ਲਈ ਸੋਚਦੇ ਹਨ ।